Page images
PDF
EPUB

ਦੋਹਰਾ

ਚਲੋਚਲੀ ਹਰਦਮ ਰਹੇ ਇਸ ਮੇਲੇ ਦੇ ਬੀਚ

ਪਰਮੇਸੁਰ ਦੇ ਭਜਨ ਬਿਨੁ ਸਾਰਾ ਮੇਲਾ ਨੀਚ ॥

III.-EXTRACTS FROM THE JANAM-SĀKHĪ.

॥ ੧ ॥ ਸਾਖੀ ਗੁਬਿੰਦ ਲੋਕਾਂ ਨਾਲ ॥

ਸ੍ਰੀ ਗੁਰੂ ਬਾਬਾ ਨਾਨਕ ਜੀ, ਅਜੁਧਿਆ, ਪੂਰਬ ਦੀ ਧਰਤੀ, ਜਾਇ ਨਿੱਕਲੇ ; ਉੱਥੇ ਗੁਬਿੰਦ ਲੋਕ ਆਇ ਮਿਲੇ। ਉਨਾਂ ਕਹਿਆ, ਬਾਬਾ ਜੀ, ਰਾਮ ਰਾਮ।ਤਾਂ ਸ੍ਰੀ ਬਾਬੇ ਨਾਨਕ ਜੀ ਕਹਿਆ, ਸੱਤ ਰਾਮ, ਆਈਏ ਜੀ, ਬੈਠੀਏ । ਤਾਂ ਓਹ ਡੰਡੌਤ ਕਰਕੇ ਬੈਠ ਗਏ । ਘੜੀਕੁ ਸਸਤਾਇਕੇ ਉਨ੍ਹਾਂ ਕਹਿਆ, ਹੇ ਸ੍ਰੀ ਗੁਰੂ ਜੀ, ਤੇਰੇ ਬਲਿਹਾਰ ਜਾਈਏ, ਸਾਡੀ ਇੱਕ ਬੇਨਤੀ ਹੈ। ਬਚਨ ਹੋਇਆ, ਜੋ ਕੁਛ ਤੁਹਾਡੇ ਜੀ ਆਵੇ, ਸੋ ਕਹੀਏ। ਤਾਂ ਉਨਾਂ ਗੁਬਿਦ ਲੋਕਾਂ ਕਹਿਆ: ਜੀ, ਇੱਕ ਪੁੰਨ ਦਾਨ ਕਰਦੇ ਹੈਨਿ, ਇੱਕ ਹੋਮ, ਜੱਗ, ਕਰਦੇ ਹੈਨ, ਇੱਕ ਤਟ ਤੀਰਥ ਪੂਜਾ ਕਰਦੇ ਹੈਨਿ, ਇੱਕ ਜਲ ਤਪ ਕਰਦੇ ਹੈਨਿ, ਇੱਕ ਅਗਨ ਤਪ ਕਰਦੇ ਹੈਨਿ, ਇੱਕ ਦੇਹੀ ਨੂੰ ਬਹੁਤ ਦੁੱਖ ਦਿੰਦੇ ਹੈਨਿ, ਤਿਨਾਂ ਦੀ ਮੁਕਤ ਹੋਇਗੀ, ਯਾ ਨਾ ਹੋਇਗੀ ? ਤਾਂ ਸ੍ਰੀ ਗੁਰੂ ਜੀ ਰਾਗ ਭੈਰੋਂ ਵਿੱਚ ਸਬਦ ਕਹਿਆ। ਜੱਗ, ਹੋਮ, ਪੁੰਨ, ਤਪ, ਪੂਜਾ, ਦੇਹ

1 The Melā in this couplet is the world, its constant changes being well compared with the spectacle seen at a fair.

ਦੁਖੀ ਨਿਤ ਦੁਖ ਸਹੇ । ਰਾਮ ਨਾਮ ਬਿਨ, ਮੁਕਤ ਨ ਪਾਵੇ, ਮੁਕਤ ਨਾਮ ਗੁਰਮੁਖ ਲਹੇ । ਰਾਮ ਨਾਮ ਬਿਨ, ਬਿਰਥਾ ਜਗ ਜਨਮਾ । ਬਿਖ ਖਾਵੇ ਬਿਖ ਬੋਲੀ ਬੋਲੇ । ਬਿਨਾ ਨਾਵੇਂ ਨਿਹਫਲ ਕਰ ਭ੍ਰਮਨਾ ॥੧॥ ਰਹਾਉ ॥ ਅਰਥ ॥ ਬਾਬੇ ਨਾਨਕ ਜੀ ਕਹਿਆ, ਪੁਰਖ ਭਾਵੇਂ ਹੋਮ ਜੱਗ ਕਰੇ, ਤਟ ਤੀਰਥ ਕਰੇ, ਜੋਗੀ ਸੰਨਿਆਸੀ ਹੋਇ, ਭਾਂਵੇਂ ਬਹਮਚਾਰੀ ਹੋਇ, ਭਾਂਵੇਂ ਨਾਂਗਾ ਹੋਇ ਕਰ, ਸਿਰ ਕਰਵਤ ਧਰਾਵੇ, ਭਾਂਵੇਂ ਸਗਲੀ ਧਰਤੀ ਭਰਮੇ, ਭਾਂਵੇਂ ਪੂਜਾ ਪੁੰਨ ਸਗਲੇ ਕਰੇ, ਬਹੁਤ ਤਪਸਿਆ ਕਰੇ, ਦੇਹੀ ਨੂੰ ਸਾਧੇ, ਤਾਂ ਭੀ ਬਿਨਾ ਰਾਮ ਨਾਮ ਸਿਮਰੇ, ਮੁਕਤ ਨਹੀਂ ਹੁੰਦੀ । ਮੁਕਤ ਤਾਂ ਹੋਵੇ, ਜਾਂ ਸਤਗੁਰ ਨੂੰ ਮਿਲ ਕਰ ਦੁੱਧ ਆਤਮੇ ਨਾਲ ਸਿਮਰੇ, ਤਾਂ ਇਸ ਦੀ ਮੁਕਤ ਹੁੰਦੀ ਹੈ। ਇਸ ਮਨੁੱਖ ਜੋ ਜੱਗ ਵਿੱਚ ਆਇਆ ਹੈ, ਸੋ ਨਾਮ ਹੀ ਸਿਮਰਣ ਆਇਆ ਹੈ। ਜੇ ਨਾਮ ਸਿਮਰੇ ਤਾਂ ਜਨਮ ਸਕਾਰਥ ਹੋਵੇ, ਨਹੀਂ ਤਾਂ ਇਸ

ਦਾ ਜਨਮ ਬਿਰਥਾ ਜਾਂਦਾ ਹੈ। ਬਿਨਾ ਸ੍ਰੀ ਪਰਮੇਸੁਰ ਜੀ ਨਾਮ ਸਿਮਰੇ, ਇਹ ਮਨੁੱਖ ਬਿਖ ਹੀ ਖਾਂਦਾ ਹੈ। ਅਤੇ ਬਿਖ ਹੀ ਬੋਲਦਾ ਹੈ। ਇਸ ਬਿਖ ਬੋਲੀ ਕਮਾਈ ਦਾ ਇਹ ਗੁਣ ਹੈ, ਜੋ ਮਨੁੱਖ ਭਰਮਦਾ ਹੀ ਫਿਰਦਾ ਹੈ । ਸੁਣ, ਭਾਈ, ਰਾਮ ਜਨੋ, ਇਹ ਬਾਤ ਇਵੇਂ ਹੈ । ਤਾਂ ਉਨਾਂ ਗੁਬਿੰਦ ਲੋਕਾਂ ਕਹਿਆ, ਹੇ ਸ੍ਰੀ ਗੁਰੂ ਜੀ, ਅਸੀਂ ਬਲਿਹਾਰ ਜਾਈਏ ; ਇੱਕ ਪੁਸਤਕ ਪੜਦੇ ਹੈਨਿ, ਇੱਕ ਪੁਰਾਣ ਪੜਦੇ ਹੈਨਿ, ਇੱਕ ਤ੍ਰੈਕਾਲ ਸੰਧਿਆ ਕਰਦੇ ਹੈਨਿ, ਉਨ੍ਹਾਂ ਦੀ ਮੁਕਤ ਹੋਇਗੀ, ਯਾ ਨਾ ਹੋਇਗੀ? ਤਾਂ ਸ੍ਰੀ ਗੁਰੂ ਬਾਬੇ ਨਾਨਕ ਜੀ ਕਹਿਆ । ਪੁਸਤਕ ਪਾਠ ਬਿਆਕਰਣ ਵਖਾਣੇ, ਸੰਧਿਆ ਕਰਮ ਤ੍ਰੈਕਾਲ ਕਰੇ। ਬਿਨ ਗੁਰ ਸਬਦ ਮੁਕਤ ਕਹਾਂ, ਪਰਾਣੀ; ਰਾਮ ਨਾਮ ਬਿਨ ਉਰਝ ਮ । ੨ । ਅਰਥ । ਸੁਣੋ, ਭਾਈ, ਰਾਮ ਜਨੋ, ਜੇ ਚਾਰੇ ਬੇਦ ਪੜੇ, ਖਟ ਸਾਸਤ੍ਰ ਪੜੇ, ਨੌ ਬਿਆਕਰਣ ਪੜੇ, ਤ੍ਰੈਕਾਲ ਸੰਧਿਆ ਕਰੇ,

ਅਠਾਰਹ ਪੁਰਾਣ ਪੜੇ, ਤਾਂ ਭੀ ਮੁਕਤ ਨਾਂਹੀਂ ਹੁੰਦੀ। ਮੁਕਤ ਤਾਂ ਹੋਵੇ, ਜਾਂ ਸਤਗੁਰ ਨੂੰ ਮਿਲਕਰ, ਸੁੱਧ ਆਤਮੇ ਰਾਮ ਨਾਮ ਸਿਮਰੇ। ਗੁਬਿੰਦ ਲੋਕਾਂ ਫੇਰ ਕਹਿਆ, ਹੇ ਸ੍ਰੀ ਗੁਰੂ ਜੀ, ਇੱਕ ਬੇਨਤੀ ਹੋਰ ਭੀ ਹੈ ! ਦੇਖਾਂ ਜੀ, ਇੱਕ ਗੁਰਸਤ ਛੱਡਕੇ ਅਤੀਤ ਹੁੰਦੇ ਹੈਨਿ, ਤੀਰਥਾ ਨੂੰ ਜਾਂਦੇ ਹੈਨਿ, ਉਨਾਂ ਦੀ ਮੁਕਤ ਹੋਇਗੀ, ਯਾ ਨਾ ਹੋਇਗੀ ? ਬਾਬੇ ਜੀ ਉੱਤਰ ਦਿੱਤਾ। ਡੰਡ ਕਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤੇ ਭੂਮਨ ਕਰੇ । ਰਾਮ ਨਾਮ ਬਿਨੁ ਸਾਂਤ ਨਾ ਆਵੇ, ਜਪ ਹਰਿ ਹਰਿ ਨਾਮ, ਸੋ ਪਾਰ ਪਰੇ । ੩ । ਅਰਥ । ਸੁਣੋ, ਭਾਈ, ਰਾਮ ਜਨੋ, ਡੰਡ ਕਮੰਡਲ ਹੱਥ ਲੈ ਕਰ ਸਿਖਾ ਸੂਤ ਵਿੱਚ ਰਹੇ, ਧੋਤੀ ਤਿਲਕ ਬਣਾਵੇ, ਘਰ ਛੱਡ ਕਰ ਤੀਰਥ ਕਰੇ, ਭਾਵੇਂ ਸਾਰੀ ਧਰਤੀ ਨੂੰ ਪਰਦਖਣਾਂ ਦੇ ਕਰ ਆਵੇ, ਤਾਂ ਭੀ ਮੁਕਤ ਨਹੀਂ ਹੁੰਦੀ। ਸੁਣੋ, ਭਾਈ, ਰਾਮ ਜਨੋ, ਮੁਕਤ ਤਾਂ ਹੋਵੇ, ਜਾਂ ਸਤ ਗੁਰ ਨੂੰ ਮਿਲ ਕਰ ਸੁਧ ਆਤਮੇ ਰਾਮ ਨਾਮ ਸਿਮਰੇ । ਉਨ੍ਹਾਂ ਗੁਬਿੰਦ ਲੋਕਾਂ ਫੇਰ ਕਹਿਆ, ਹੇ ਬਾਬਾ ਜੀ, ਇੱਕ ਬਡੀਆਂ ਜਟਾਂ ਵਧਾਉਂਦੇ ਹੈਨਿ, ਇੱਕ ਵਿਭੂਤ ਲਗਾਉਂਦੇ ਹੈਨਿ, ਇੱਕ ਨਗਨ ਹੀ ਰਹਿੰਦੇ ਹੈਨਿ, ਉਨਾਂ ਦੀ ਮੁਕਤ ਹੋਇਗੀ, ਯਾ ਨਾ ਹੋਇਬੀ? ਸ੍ਰੀ ਗੁਰੂ ਜੀ ਕਹਿਆ । ਜਟਾਂ ਮੁਕਟ ਤਨ ਭਸਮ ਲਗਾਈ, ਬਸ ਛੋਡ ਤਨ ਨਗਨ ਭਇਆ । ਰਾਮ ਨਾਮ ਬਿਨੁ ਤ੍ਰਿਪਤ ਨ ਆਵੇ, ਕਿਰਤ ਕੇ ਮਾਰੇ ਭੇਖ ਲਇਆ। ੪ । ਅਰਥ । ਸੁਣੋ, ਪੁਰਖੋ, ਰਾਮ ਜਨੋ, ਜਟਾਂ ਵਧਾਈਆਂ, ਤਾਂ ਕੀ ਹੋਇਆ? ਜੇ ਭਸਮ ਲਾਈ, ਤਾਂ ਕੀ ਹੋਇਆ? ਜੇ ਨਗਨ ਰਹਿਆ, ਤਾਂ ਕੀ ਹੋਇਆ? ਜੋ ਨਗਨ ਸਾਧਨਾ ਕੀਤੀ, ਤਾਂ ਕਿਆ ਹੋਇਆ? ਜਦ ਤਕ ਸਤ ਗੁਰ ਨੂੰ ਮਿਲ ਕਰ, ਸੁੱਧ ਆਤਮੇ, ਰਾਮ ਨਾਮ ਸਿਮਰਦਾ ਨਾਹੀਂ, ਤਦ ਲਗ ਇਸ ਦੀ ਮੁਕਤ ਨਹੀਂ ਹੁੰਦੀ । ਕਿਆ ਹੋਇਆ ਜੋ ਕਿਰਤ ਦੇ ਮਾਰੇ ਭੇਖ ਕੀਤਾ! ਭੇਖ ਤੇ ਅਲੇਖ ਨਹੀਂ ਮਿਲਦਾ । ਤਾਂ ਉਨਾਂ ਗੁਬਿੰਦ

ਲੋਕਾਂ ਕਹਿਆ, ਬਲਿਹਾਰ ਜਾਈਏ ਜੀ, ਕਿਸੇ ਤਰਾਂ ਇਸ ਦੀ ਮੁਕਤ ਭੀ ਹੁੰਦੀ ਹੈ, ਯਾ ਨਹੀਂ? ਅਰ ਇਸ ਦੀ ਸ੍ਰੀ ਪਰਮੇਸੁਰ ਜੀ ਨਾਲ ਬਣੇ, ਸੋ ਕਿੰਉਕਰ ਬਣੇ? ਇਹ ਬਾਤ ਕਹੀਏ । ਤਾਂ ਗੁਰੂ ਨਾਨਕ ਕਹਿਆ । ਜੇਤੇ ਜੀਅ, ਜੰਤ, ਜਲ, ਥਲ, ਮਹੀਅਲ, ਜ, ਕ, ਤੂੰ, ਸਰਬ ਜੀਆ । ਗੁਰ ਪਰਸਾਦੁ ਰਾਖ ਲੇਹੁ ਜਨ ਕੋ, ਹਰ ਰਸ ਨਾਨਕ ਝੋਲ ਪੀਆ॥ ਅਰਥ ਸੁਣੋ, ਪੁਰਖੋ, ਜਿਤਨੇ ਜਿਤਨੇ ਜੀਆ ਜਲ ਥਲ ਵਿੱਚ ਹੈਨਿ, ਇਤਨਿਆਂ ਹੀ ਜੀਆਂ ਦੇ ਸੰਗ ਸ੍ਰੀ ਰਾਮ ਨਾਮ ਬਸਦਾ ਹੈ, ਜੀਅ ਜੀਅ ਦੇ ਨਾਲ ਹੈ, ਉਸ ਦੀ ਗਿਣਤੀ ਉਹ ਜਾਣੇ; ਪਰ ਜਿੰਉ ਜੀਆਂ ਦੇ ਨਾਲ ਹੈ, ਤਿਉ ਜੀਆਂ ਦੀ ਪਿਰਤਪਾਲਾ ਭੀ ਕਰਦਾ ਹੈ । ਤਿਉ ਤਿਉ ਮੁਕਤ ਭੀ ਕਰਦਾ, ਗੁਰ ਬਿਚਦਿਓਂ ਹੋਇਕਰ; ਬਿਨਾ ਗੁਰ ਦੇ ਮੁਕਤ ਨਾਹੀਂ ਕਰਦਾ। ਹੇ ਭਾਈ, ਰਾਮ ਜਨੋ ; ਅਸਾਡੇ ਮਾਰਗ ਵਿੱਚ ਇੰਉ ਕਿਹਾ ਹੈ। ਅਰ ਉਸ ਸਾਹਬ ਦੀ ਗਣਤ ਉਹੋ ਜਾਣੇ ਜੀ । ਤਾਂ ਓਹ ਗੁਬਿੰਦ ਲੋਕ ਉਠ ਕਰ, ਗੁਰੂ ਜੀ ਦੀ ਚਰਨੀਂ ਲੱਗੇ । ਗੁਰੂ ਗੁਰੂ ਲੱਗੇ ਜਪਣ । ਤਾਂ ਗੁਬਿੰਦ ਲੋਕਾਂ ਕਹਿਆ, ਹੇ ਗੁਰੂ ਜੀ, ਅਸੀਂ ਤੇਰੀ ਸਰਨ ਪਏ ਹਾਂ। ਤਾਂ ਗੁਰੂ ਬਾਬੇ ਨਾਨਕ ਜੀ ਕਹਿਆ, ਤੁਸੀਂ ਸ੍ਰੀ ਪਰਮੇਸ਼ੁਰ ਜੀ ਦਾ ਨਾਮ ਸਿਮਰਿਆ ਕਰੋ, ਸਤਗੁਰੂ ਸਾਡਾ ਭਲਾ ਕਰੇਗਾ ॥

ਫੇਰ ਸਾਖੀ ਹੋਰ ਗੁਬਿੰਦ ਲੋਕਾਂ ਨਾਲ ਹੋਈ। ਕਹਿਆ, ਹੇ ਸ੍ਰੀ ਬਾਬਾ ਜੀ, ਰਾਮ ਰਾਮ! ਤਾਂ ਸ੍ਰੀ ਗੁਰੂ ਬਾਬੇ ਨਾਨਕ ਜੀ ਕਹਿਆ, ਆਈਏ ਜੀ, ਸੱਤ ਰਾਮ; ਬੈਠੀਏ ਜੀ। ਜਾਂ ਇੱਕ ਘੜੀ ਸਸਤਾਏ, ਤਾਂ ਉਨਾਂ ਗੁਬਿੰਦ ਲੋਕਾਂ ਕਹਿਆ, ਹੇ ਸ੍ਰੀ ਗੁਰੂ ਜੀ, ਇੱਕ ਪ੍ਰਸ਼ਨ ਹੈ, ਆਗਿਆ ਹੋਏ, ਤਾਂ ਪੁੱਛੀਏ । ਤਾਂ ਬਚਨ ਹੋਇਆ, ਪੁੱਛੀਏ, ਜੋ ਤੁਸਾਡੇ ਦਿਲ ਆਈ ਹੈ। ਤਾਂ ਉਨਾਂ ਗੁਬਿੰਦ ਲੋਕਾਂ ਕਹਿਆ, ਹੇ ਗੁਰੂ ਜੀ, ਇਹ ਪਾਣੀ, ਜੋ ਪਾਪ ਪੁੰਨ

ਕਰਦਾ ਹੈ, ਅਤੇ ਮਾਇਆ ਨੂੰ ਦੌੜਦਾ ਹੈ, ਇਹ ਆਪ ਕਰਦਾ ਹੈ, ਯਾ

,

[ocr errors]

ਕਿਸੀ ਦਾ ਕਰਾਇਆ ਕਰਦਾ ਹੈ ? ਤਾਂ ਸ੍ਰੀ ਗੁਰੂ ਜੀ ਬਾਣੀ ਬੋਲੇ, ਰਾ ਬਿਲਾਵਲ । ਮਨ ਕਾ ਕਹਿਆ, ਮਨਸਾ ਕਰੇ । ਇਹ ਮਨ ਪਾਪ ਪੰ ਉਚਰੇ। ਮਾਇਆ ਮਦ ਮਾਤਾ ਤਿਪਤਿ ਨਾ ਆਵੇ। ਤ੍ਰਿਪਤ ਮੁਕਤ ਮਨ ਸੱਚ ਭਾਵੇ। ਤਨ ਧਨ ਕੁਲਤ ਸਭ ਦੇਖ ਅਭਿਮਾਨਾ । ਬਿਨ ਨਾਵੇਂ ਕਿਛ ਸੰਗ ਨਾ ਜਾਨਾ ।੧। ਰਹਾਉ ॥ ਅਰਥ ॥ ਇਸ ਨੂੰ ਨਾ ਕੋਈ ਕਹਿੰਦਾ ਹੈ, ਜੋ ਇਹ ਪਾਪ ਕਰੀਏ, ਇਹ ਪੁੰਨ ਕਈਏ, ਉਠ ਕਰ ਮਨ ਉੱਤੇ ਕਿਰਤ ਲਗਾਉਂਦਾ ਹੈ ? ਮਾਇਆ ਦੇ ਮਦ ਜੋ ਮਨ ਰੱਤਾ ਹੈ, ਮਾਇਆ ਦੀ ਤ੍ਰਿਪਤਿ ਇਸ ਨੂੰ ਕਦੇ ਨਹੀਂ ਆਂਵਦੀ । ਜੋ ਕਦੇ ਬੀ ਮਾਇਆ ਨਾਲ ਅਘਾਇ ਖੜਾ ਹੋਵੇ, ਦਿਨ ਰਾਤ ਮਾਇਆ ਨੂੰ ਪਇਆ ਹਾਇ ਹਾਇ ਕਰਦਾ ਹੈ। ਮਾਇਆ ਨਾਲ ਨਾ ਰੱਜਿਆ, ਨਾ ਰੱਜਾਇਆ। ਜਾਂ ਇਸ ਦੇ ਮਨ, ਸ੍ਰੀ ਪਰਮੇਸੁਰ ਜੀ ਦੀ ਪ੍ਰੀਤਿ ਉਪਜੇ, ਤਦ ਹੀ ਇਸ ਦੀ ਮੁਕਤ ਹੋਵੇ । ਬਿਨਾ ਸ੍ਰੀ ਪਰਮੇਸੁਰ ਜੀ ਦੀ ਪ੍ਰੀਤਿ ਇਹ ਮੁਕਤ ਨਾਹੀਂ ਹੁੰਦਾ। ਜਦ ਰੱਜ ਖੜਾ ਹੋਵੇ, ਤਦ ਹੀ ਇਸ ਦੀ ਮੁਕਤ ਹੋਵੇ। ਬਿਨਾ ਸ੍ਰੀ ਪਰਮੇਸੁਰ ਜੀ, ਇਸ ਦਾ ਬੇਲੀ ਕੋਈ ਨਹੀਂ। ਨ ਕੋਈ ਇਸ ਦੇ ਸੰਗ ਆਇਆ ਹੈ, ਨ ਕੋਈ ਇਸ ਦੇ ਸੰਗ ਜਾਇਗਾ। ਇਸ ਦੇ ਮਨ ਦਾ ਸਾਥੀ, ਹਿੱਕ, ਸੀ, ਪਰਮੇਸੁਰ ਜੀ ਦਾ ਨਾਉ ਂ ਹੈ । ਤਾਂ ਉਨਾਂ ਗੁਬਿੰਦ ਲੋਕਾਂ ਕਹਿਆ, ਹੈ ਸ੍ਰੀ ਗੁਰੂ ਜੀ, ਏਹ ਜੋ ਸੰਸਾਰ ਦੇ ਜੀਵ ਹੈਨਿ, ਸੋ ਤਾਂ ਮਾਇਆ ਹੀ ਨੂੰ ਚਾਹਦੇ ਹੈਨਿ। ਕਿਸੇ ਮਾਇਆ ਮੇਰੇ ਪਾਸ ਆਵੇ? ਸੰਸਾਰ ਕਹਿੰਦਾ ਹੈ । ਜਾਂ ਮਾਇਆ ਹੋਵੇ, ਤਾਂ ਕੁਛ ਪੁੰਨ ਦਾਨ ਹੋਇ ਆਵੇ । ਮਾਇਆ ਬਿਨਾ, ਕਾਈ ਬਾਤ ਬਿਉਹਾਰ ਦੀ ਸਰ ਨਹੀਂ ਆਂਵਦੀ । ਤਾਂ ਸ੍ਰੀ ਗੁਰੂ ਜੀ ਕਹਿਆ; ਸੁਣੋ, ਭਾਈ, ਰਾਮ ਜਨੋਂ। ਕੀਚੈ ਰਸ ਭੋਗ ਖੁਸੀਆਂ ਮਨ ਕੇਰੀ।

« PreviousContinue »